Channel Avatar

SUFI E PUNJAB @UClhbdzAy3hIjTeXmOWJseRg@youtube.com

8.2K subscribers - no pronouns :c

10M 786K #sufism #punjab #sufisminpunjab “Would you becom


Welcoem to posts!!

in the future - u will be able to do some more stuff here,,,!! like pat catgirl- i mean um yeah... for now u can only see others's posts :c

SUFI E PUNJAB
Posted 2 years ago

✨✨✨✨✨✨✨✨
ਨਵਾਂ ਸਾਲ 2023 ਮੁਬਾਰਕ
✨✨✨✨✨✨✨✨
HAPPY NEW YEAR 2023
✨✨✨✨✨✨✨✨
ਸਾਈਂ ਜੋਤ ਅਲੀ ਸ਼ਾਹ ਸਰਕਾਰ ਆਪ ਸਭ ਦੀਆਂ ਆਸਾਂ-ਮੁਰਾਦਾਂ ਪੂਰੀਆਂ ਕਰਨ, ਆਪ ਸਭ ਨੂੰ ਖੁਸ਼ੀਆਂ ਖੇੜੇ ਬਖ਼ਸ਼ਣ, ਆਪ ਸਭ ਦੇ ਗੁਰੂ ਮਹਾਰਾਜ ਜੀਆਂ ਦਾ ਸਾਇਆ ਆਪ ਸਾਰਿਆਂ 'ਤੇ ਬਣਿਆਂ ਰਹੇ।
✨✨✨✨✨✨✨✨✨✨✨✨✨✨✨✨
ਹੱਕ ਫ਼ਰੀਦ - ਯਾ ਫ਼ਰੀਦ 🌹 HAQ FAREED - YA FAREED
🍁🍁🍁🍁🍁🍁🍁🍁🍁🍁🍁🍁🍁🍁🍁🍁🍁
ਹੱਕ ਸਾਬਿਰ - ਯਾ ਸਾਬਿਰ 🌹 HAQ SABIR YA SABIR
✨✨✨✨✨✨✨✨✨✨✨✨✨✨✨✨
#SaiJotAliShahSarkar #SaiMeshiShahSarkar #HappyNewYear #HappyNewYear2023

99 - 1

SUFI E PUNJAB
Posted 2 years ago

#عيد_مبارك#EidMubarak#ਈਦ_ਮੁਬਾਰਕ
#11viSharifMubarak#ਗਿਆਰਵੀਂ_ਸ਼ਰੀਫ਼_ਮੁਬਾਰਕ
Bhut hi pak din aaj ka, Huzoor Meera'n Ghous-ul-Azam 'Shah-e-Jilaan' sarkar ki aaj 11vi Sharif bhi hai aur Eid-al-adha ka bhi muqaddas din poori dunia mein manaya jaa raha hai.....aap tamaam aqidatmandon aur aashiqaan-e-bazurgaan-e-deen ko lakh-lakh mubarakbaad 🌹🌹🌹🌹

ਬਹੁਤ ਕਰਮਾਂ-ਭਾਗਾਂ ਵਾਲਾ ਦਿਨ ਹੈ ਪਿਆਰਿਓ ..... #ਈਦ_ਉਲ_ਅਜ਼ਹਾ ਦੇ ਨਾਲ ਨਾਲ ਅੱਜ #ਗਿਆਰਵੀਂ_ਸ਼ਰੀਫ਼ ਦਾ ਪਾਕ ਪਵਿੱਤਰ ਦਿਹਾੜਾ ਲੱਖ-ਲੱਖ ਮੁਬਾਰਕ 🙏🏻🙏🏻🙏🏻
ਆਪ ਸਭ ਦੇ ਗੁਰੂ ਮਹਾਰਾਜ ਹਜ਼ਰਤ ਪੀਰ ਸਾਈਂ ਜੋਤ ਅਲੀ ਸ਼ਾਹ ਹਜ਼ੂਰ ਦੇ ਸਦਕੇ ਆਪ ਸਭ 'ਤੇ ਆਪਣੀਆਂ ਰਹਿਮਤਾਂ ਬਰਸਾਉਣ🌹🌹🌹

#ਸਾਈਂ_ਮੇਸ਼ੀ_ਸ਼ਾਹ_ਸਰਕਾਰ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ #SaiMeshiShahSarkar #SaiJotAliShahSarkar #ਈਦ #eidaladha #eid2022 #eidulazha #eiduladha2022 #india #sufi #sufism #dargah

130 - 6

SUFI E PUNJAB
Posted 2 years ago

#سائیں_جوت_علی_شاہ_سرکار 🌹💚 #UrsMubarak
✨Annual Urs Mubarak 2022 ✨ JOTISHAHIYE
ਹਜ਼ਰਤ ਪੀਰ #ਸਾਈਂ_ਜੋਤ_ਅਲੀ_ਸ਼ਾਹ_ਸਰਕਾਰ ਦੇ ਸਲਾਨਾ ਉਰਸ ਦੀਆਂ ਤਮਾਮ ਦੀਵਾਨਿਆਂ ਨੂੰ ਲੱਖ-ਲੱਖ ਮੁਬਾਰਕਾਂ।

🚩 JHANDA RASAM will be held on 11 June

✨ ਝੰਡਾ ਚੜਾਉਣ ਦੀ ਰਸਮ - ✨ 11 ਜੂਨ ਬਾਅਦ ਦੁਪਹਿਰ ✨
ਹਰ ਸਾਲ ਦੀ ਤਰਾਂ ਸਾਈਂ ਪਾਕ ਦੇ ਦਰਬਾਰ ਵਿੱਚ #ਨਿਸ਼ਾਨ_ਸਾਹਿਬ ਚੜਾਉਣ ਦੀ ਮੁੱਖ ਰਸਮ ਦਰਗਾਹ ਸ਼ਰੀਫ਼ ਦੇ ਸਭ ਤੋਂ ਪਹਿਲੇ ਰਹੇ ਸੇਵਾਦਾਰ ਹਜ਼ਰਤ #ਸਾਈਂ_ਗੰਗਾ_ਰਾਮ ਜੀ ਦੇ ਪਰਿਵਾਰ ਵਲੋਂ ਸੰਤਾਂ-ਮਹਾਪੁਰਸ਼ਾਂ ਅਤੇ ਦੂਰੋਂ-ਨੇੜਿਓਂ ਪਹੁੰਚੀ ਸੰਗਤ ਦੇ ਸਹਿਯੋਗ ਨਾਲ ਨਿਭਾਈ ਜਾਵੇਗੀ।

🔹#ChishtiSabriJotishahiya #Langar will ne served day and night continuously.
The Cold Sweet #Water will also be served during the whole programme.

#ਚਿਸ਼ਤੀ_ਸਾਬਰੀ_ਜੋਤੀਸ਼ਾਹੀਆ #ਲੰਗਰ ਦਿਨ ਰਾਤ ਨਿਰੰਤਰ ਚੱਲੇਗਾ।
ਭਖ਼ਦੀ ਗਰਮੀ ਤੋਂ ਰਾਹਤ ਲੲੀ ਠੰਡੇ-ਮਿੱਠੇ ਜਲ ਦੀ #ਛਬੀਲ ਦਾ ਵੀ ਖਾਸ ਪ੍ਰਬੰਧ ਰਹੇਗਾ।

You can join us on our social media handles and can do the ziyarat, deedar of the Dargah Sharif, the Urs will be telecast as 🔴LIVE on these handles, Must Like, Follow and Share....

Youtube Channel 👇🏽youtube.com/channel/UClhbdzAy...

Facebook Page 👇🏽
www.facebook.com/saijotalishahsarkar/

Instagram Page 👇🏽
instagram.com/saijotalishahsarkarmohansharif?igshi…

#Jotishahiye #سائیں_مشی_شاہ_سرکار #SaiJotAliShahSarkar #SaiMeshiShahSarkar #ਸਾਈਂ_ਮੇਸ਼ੀ_ਸ਼ਾਹ_ਸਰਕਾਰ

81 - 2

SUFI E PUNJAB
Posted 3 years ago

ਕੁਰਾਨ ਸ਼ਰੀਫ ਦੀ ਆਇਤ ਹੈ -
ਅਲਾ ਇਨਾ ਔਲੀਆ ਅੱਲਾਹ ਲਾ ਖ਼ੌਫਨ
ਅਲੈਹਿਮ ਵਲਾ ਹੁੰਮ ਯਹਜ਼ਨੂਨ ।

ਅੱਲਾਹ ਦੇ ਵਲੀ ਨੂੰ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਗਮ ਹੁੰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਡਰ ਹੁੰਦਾ ਹੈ। ਦਰਗਾਹ ਹਜ਼ਰਤ ਪੀਰ ਭੀਖ਼ਮ ਸ਼ਾਹ ਸਰਕਾਰ ਘੁੜਾਮ ਸ਼ਰੀਫ਼ (ਪਟਿਆਲਾ) ਦੀ ਖ਼ਿਦਮਤ ਅਤੇ ਸੇਵਾ-ਸੰਭਾਲ ਨੂੰ ਤਾ-ਉਮਰ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਂਦਿਆਂ ਹੋਇਆ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪਹੁੰਚ ਕੇ ਵੀ ਮੀਰਾ-ਮੀਰਾਂ ਵਿਰਦ ਕਰਦਿਆਂ ਦਰਗਾਹ ਸ਼ਰੀਫ਼ ਨੂੰ ਹੀ ਸਮਰਪਿਤ ਹੋਣਾਂ ਕੋਈ ਆਮ ਸ਼ਖ਼ਸੀਅਤ ਦਾ ਕੰਮ ਨਹੀਂ। ਬਾਬਾ ਬੁੱਲੇ ਸ਼ਾਹ ਜਿਹਨਾਂ ਨੂੰ ਬਾਬਾ ਮੱਲੵ ਸ਼ਾਹ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਅੱਜ ਦੇ ਕਲਯੁੱਗੀ ਦੌਰ ਦੇ ਮਹਾਨ ਤਪੱਸਵੀ, ਘਾਲਣਾਂ ਘਾਲਣ ਵਾਲੇ ਅਤੇ ਸੱਚੀ-ਸੁੱਚੀ ਫ਼ਕੀਰੀ ਕਮਾਉਣ ਵਾਲੇ ਉਹ ਮਹਾਨ ਬਜ਼ੁਰਗ ਗੁਜ਼ਰੇ ਹਨ, ਜਿਹਨਾਂ ਵਰਗਾ ਕੋਈ ਦੂਸਰਾ ਲੱਭ ਪਾਉਣਾ ਅਸੰਭਵ ਜਿਹਾ ਜਾਪਦਾ ਹੈ। ਪਿਛਲੇ ਕਾਫੀ ਲੰਮੇ ਅਰਸੇ ਤੋਂ ਬਜ਼ੁਰਗ ਅਵਸਥਾ ਹੋਣ ਦੇ ਬਾਵਜੂਦ ਵੀ ਜਿਸ ਅਕੀਦੇ ਨਾਲ ਉਹਨਾਂ ਨੇ ਦਰਗਾਹ ਸ਼ਰੀਫ਼ ਨੂੰ ਆਪਣੀਂ ਅਗਵਾਈ ਵਿੱਚ ਚਲਾਇਆ ਅਤੇ ਪ੍ਰਫੁਲਿੱਤ ਕੀਤਾ, ਉਹ ਆਪਣੇ ਆਪ ਵਿੱਚ ਲਾਸਾਨੀ ਹੈ। ਜਦੋਂ ਦਿਲ ਕਰਦਾ ਤਾਂ ਖੁਦ ਹੀ ਕਹੀ ਚੁੱਕ ਲੈਂਦੇ, ਜਦੋਂ ਦਿਲ ਕਰਦਾ ਤਾਂ ਤੇਸੀ, ਕਾਂਡੀ ਫੜ ਕੇ ਦਰਗਾਹ ਸ਼ਰੀਫ਼ ਵਿਚਲੇ ਉਸਾਰੀ ਦੇ ਕੰਮਾਂ ਨੂੰ ਸਵਾਰਨ ਵਿੱਚ ਜੁਟ ਜਾਂਦੇ। ਜਦੋਂ ਕਿਤੇ ਬਹੁਤ ਮੌਜ ਵਿੱਚ ਆਉਂਦੇ ਤਾਂ ਗਾਉਣ ਵਾਲਿਆਂ ਦੇ ਨਾਲ ਖੜ ਕੇ ਆਪਣੇ ਯਾਰ, ਮੁਰਸ਼ਿਦ ਦੀ ਸ਼ਾਨ ਗਾਉਣ ਲੱਗ ਜਾਂਦੇ। ਬਾਬਾ ਜੀ ਦੇ ਪਰਦਾ ਕਰ ਜਾਣ ਦੀ ਖਬਰ ਨਾਲ ਮਨ ਨੂੰ ਦੁਖ ਤਾਂ ਜ਼ਰੂਰ ਪਹੁੰਚਿਆ ਕਿ ਹੁਣ ਉਹ ਸੂਰਤ ਰੂ-ਬ-ਰੂ ਨਜ਼ਰ ਨਹੀਂ ਆਵੇਗੀ ਪਰ ਇਸ ਦੇ ਨਾਲ-ਨਾਲ ਸੂਫ਼ੀਆਂ ਦੇ ਮੁੱਢਲੇ ਸਿਧਾਂਤ ਅਤੇ ਸਬਕ ਦਾ ਵੀ ਖ਼ਿਆਲ ਕਰ ਲੈਣਾਂ ਜ਼ਰੂਰੀ ਹੈ ਕਿ ਇਹੋ ਜਿਹੀਆਂ ਹਸਤੀਆਂ ਕਿਧਰੇ ਨਹੀਂ ਜਾਂਦੀਆਂ ਸਗੋਂ ਆਪਣੇ ਪਿਆਰਿਆਂ ਅਤੇ ਚਾਹੁਣ ਵਾਲਿਆਂ ਦੇ ਹਿਰਦਿਆਂ ਵਿੱਚ ਸਦਾ ਲਈ ਵਾਸ ਕਰ ਜਾਂਦੀਆਂ ਨੇ।

89 - 2

SUFI E PUNJAB
Posted 3 years ago

💛💓💚 𝐇𝐚𝐩𝐩𝐲 𝐁𝐢𝐫𝐭𝐡𝐝𝐚𝐲 𝐒𝐚𝐫𝐤𝐚𝐫 🎉🙏

#SaiMeshiShahSarkar #Jotishahiye

92 - 10

SUFI E PUNJAB
Posted 3 years ago

NEECHE OUCH KARE MERA GOBIND
KAHU'N TE NA DARE ❤🙏

#SatguruRavidassJi #HappyGurpurab #644th #SaiMeshiShahSarkar #SaiJotAliShahSarkarLajpal #ChishtiSabriSilsila

55 - 6

SUFI E PUNJAB
Posted 4 years ago

HaPPy nEw YeAr 🌟🌠🌠🙏

#staytuned #saijotalishahsarkarlajpal #chishti_sabri_silsila

72 - 5

SUFI E PUNJAB
Posted 4 years ago

💟 𝙈𝙖𝙠𝙝𝙙𝙤𝙤𝙢 𝙎𝙖𝙗𝙞𝙧 𝙆𝙖𝙡𝙞𝙮𝙖𝙧𝙞 💟

💚مخدوم صابر کلیاری 💟 752واں عرس مبارک💚

ਹਜ਼ਰਤ ਬਾਬਾ ਫ਼ਰੀਦ 'ਗੰਜ-ਏ-ਸ਼ੱਕਰ' ਸਰਕਾਰ ਦੇ ਸਕੇ ਭਾਣਜੇ ਹਜ਼ਰਤ ਮਖ਼ਦੂਮ ਅਲਾਉੱਦੀਨ ਅਲੀ ਅਹਿਮਦ ਸਾਬਿਰ ਕਲੀਅਰੀ ਸਰਕਾਰ ਦਾ "752ਵਾਂ ਸਲਾਨਾ ਉਰਸ ਮੁਬਾਰਕ"। ਦੱਸਣਯੋਗ ਹੈ ਕਿ ਸਰਕਾਰ ਸਾਬਿਰ ਪਾਕ ਹਜ਼ੂਰ ਦੇ ਉਰਸ ਦੌਰਾਨ ਨਾ ਕੇਵਲ ਹਿੰਦੁਸਤਾਨ ਤੋਂ ਹੀ, ਸਗੋਂ ਪੂਰੀ ਦੁਨੀਆਂ ਭਰ ਵਿੱਚੋਂ ਅਕੀਦਤਮੰਦ ਆਪਣੀ ਹਾਜ਼ਰੀ ਦੇਣ ਲਈ ਸਰਕਾਰ ਦੇ ਕਦਮਾਂ ਵਿੱਚ ਪਹੁੰਚਦੇ ਹਨ। ਪੰਜਾਬ ਵਿੱਚੋਂ ਵੀ ਸੂਫ਼ੀ ਸੰਤ ਹਜ਼ਰਤ 'ਸਾਈਂ ਮੇਸ਼ੀ ਸ਼ਾਹ ਜੀ ਚਿਸ਼ਤੀ ਸਾਬਰੀ ਜੋਤੀਸ਼ਾਹੀਏ' ਹੋਰਾਂ ਦੀ ਸਰਪ੍ਰਸਤੀ ਵਿੱਚ ਹਜ਼ਾਰਾਂ ਅਕੀਦਤਮੰਦ ਕਲੀਅਰ ਸ਼ਰੀਫ਼ ਪਹੁੰਚ ਕੇ ਸਾਬਿਰ ਪਾਕ ਸਰਕਾਰ ਦਾ ਫ਼ੈਜ਼ ਹਾਸਿਲ ਕਰਦੇ ਹਨ। ਤਕਰੀਬਨ ਪੂਰਾ ਇੱਕ ਮਹੀਨਾ ਕਲੀਅਰ ਸ਼ਰੀਫ਼ ਦੀਆਂ ਗਲੀਆਂ ਵਿੱਚ ਜੰਨਤ ਦਾ ਆਨੰਦ ਮਾਣਿਆਂ ਜਾਂਦਾ ਹੈ। ਇਸ ਸਾਲ ਕੋਰੋਨਾ ਵਾਇਰਸ 'ਕੋਵਿਡ-19' ਦੇ ਚਲਦਿਆਂ ਮੇਲੇ ਵਿੱਚ ਸ਼ਾਸਨ-ਪ੍ਰਸ਼ਾਸਨ ਵਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਹਨਾਂ ਦੀ ਪਾਲਣਾਂ ਕਰਨਾਂ ਬਹੁਤ ਜ਼ਰੂਰੀ ਹੈ। ਆਪ ਸਭ ਨੂੰ ਵੀ ਗੁਜ਼ਾਰਿਸ਼ ਹੈ ਕਿ ਸਾਵਧਾਨੀ ਵਰਤਦਿਆਂ ਹੋਇਆਂ ਹੀ ਮੇਲੇ ਵਿੱਚ ਆਪਣੀ ਹਾਜ਼ਰੀ ਲਗਵਾਓ ਅਤੇ ਜਿਹੜੇ ਅਕੀਦਤਮੰਦ ਸਾਬਿਰ ਸਰਕਾਰ ਦੇ ਮੇਲੇ ਵਿੱਚ ਹਾਜ਼ਰੀ ਨਾ ਲਗਵਾ ਸਕਣ ਉਹ ਆਪਣੇ-ਆਪਣੇ ਘਰਾਂ ਵਿੱਚ ਸਾਬਿਰ ਪਾਕ ਸਰਕਾਰ ਦੇ ਨਾਮ ਦਾ ਲੰਗਰ-ਪ੍ਰਸ਼ਾਦਾ ਆਪਣੀ ਹਿੰਮਤ ਅਨੁਸਾਰ ਤਿਆਰ ਕਰ ਕੇ ਵਰਤਾ ਸਕਦੇ ਹਨ। ਆਪ ਸਭ ਨੂੰ ਇਸ ਪਾਕ ਉਰਸ (ਮੇਲੇ) ਦੀਆਂ ਲੱਖ-ਲੱਖ ਮੁਬਾਰਕਾਂ ਜੀ।
#dargah_e_parivaar_sai_jot_ali_shah_sarkar_mohaan_sharif #chishti_sabri_silsila #HaqSabiYaSabir

79 - 11

SUFI E PUNJAB
Posted 4 years ago

❣𝐇𝐚𝐩𝐩𝐲 𝐁𝐢𝐫𝐭𝐡𝐝𝐚𝐲 𝐒𝐚𝐫𝐤𝐚𝐫 🎉🙏

ਕਿਆ ਖ਼ੂਬ ਇੱਤਫ਼ਾਕ ਬਣਿਆ ਹੈ, ਇੱਕ ਪਾਸੇ ਮਖ਼ਦੂਮ ਸਾਬਿਰ ਪਾਕ ਕਲੀਅਰੀ ਸਰਕਾਰ ਦੇ ਉਰਸ ਮੁਬਾਰਕ ਦੀਆਂ ਖੁਸ਼ੀਆਂ ਅਤੇ ਸ਼ਗਨ ਮਨਾਏ ਜਾ ਰਹੇ ਹਨ, ਤਾਂ ਦੂਸਰੀ ਤਰਫ਼ ਪਾਕ-ਪਵਿੱਤਰ ਮਹੀਨਾ 'ਰੱਬੀ-ਉਲ-ਅਵਲ' ਚੜਨ ਮੌਕੇ ਹਜ਼ਰਤ ਮੁਹੰਮਦ ਮੁਸਤਫ਼ਾ ਸਰਕਾਰ ਦੇ ਆਗਮਨ ਪੁਰਬ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਪੂਰੇ ਮੁਲਕ ਵਿੱਚ ਸਦੀਆਂ ਤੋਂ ਚਲਦਾ ਆ ਰਿਹਾ ਪਵਿੱਤਰ ਤਿਉਹਾਰ 'ਦੁਸ਼ਹਿਰਾ' ਜੋ ਕਿ ਵਿਜੈ-ਦਸ਼ਮੀ ਵਜੋਂ ਵੀ ਮਨਾਇਆ ਜਾ ਰਿਹਾ ਹੈ ਅਤੇ ੲਿਸੇ ਦੌਰਾਨ ਸਾਡੀ ਸਰਕਾਰ ਹਜ਼ੂਰ ਮੇਸ਼ੀ ਸ਼ਾਹ ਸਾਹਿਬ ਦਾ ਜਨਮ ਦਿਹਾੜਾ ਵੀ ਸੰਗਤਾਂ ਵਲੋਂ ਖੁਸ਼ੀਆਂ-ਖੇੜਿਆਂ ਨਾਲ ਮਨਾਇਆ ਜਾ ਰਿਹਾ ਹੈ। ਇਸੇ ਪ੍ਰੇਮ-ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਸੂਫ਼ੀਮਤ (SUFISM)।

ਵਾਹਿਗੁਰੂ, ਅੱਲਾਹ, ਰਾਮ, ਪਰਮੇਸ਼ਰ ਆਪ ਸਭ ਨੂੰ ਤੰਦਰੁਸਤ ਰੱਖੇ, ਆਪਣੀ ਨਜ਼ਰ 'ਚ ਰੱਖੇ, ਆਪਣੇ ਇਸ਼ਕ ਵਿੱਚ ਰੱਖੇ। ਖ਼ੁਸ਼ ਰਹੋ, ਆਬਾਦ ਰਹੋ।✨🙏❣

#chishti_sabri_silsila #sai_meshi_shah_sarkar_lajpal #dargah_e_parivaar_sai_jot_ali_shah_sarkar_mohaan_sharif

109 - 12