ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥ {ਪੰਨਾ 968}
ਪਦ ਅਰਥ: ਜਿਨਿ = ਜਿਸ (ਪ੍ਰਭੂ) ਨੇ। ਸਿਰਿਆ = ਪੈਦਾ ਕੀਤਾ। ਸਿਖੀ = ਸਿੱਖੀਂ, ਸਿੱਖਾਂ ਨੇ। ਅਤੈ = ਤੇ।
ਅਰਥ: ਗੁਰੂ ਰਾਮਦਾਸ ਧੰਨ ਹੈ ਧੰਨ ਹੈ! ਜਿਸ ਅਕਾਲ ਪੁਰਖ ਨੇ (ਗੁਰੂ ਰਾਮਦਾਸ ਨੂੰ) ਪੈਦਾ ਕੀਤਾ ਉਸੇ ਨੇ ਉਸ ਨੂੰ ਸੋਹਣਾ ਭੀ ਬਣਾਇਆ। ਇਹ ਇਕ ਮੁਕੰਮਲ ਕਰਾਮਾਤਿ ਹੋਈ ਹੈ ਕਿ ਸਿਰਜਣਹਾਰ ਨੇ ਖ਼ੁਦ (ਆਪਣੇ ਆਪ ਨੂੰ ਉਸ ਵਿਚ) ਟਿਕਾਇਆ ਹੈ। ਸਭ ਸਿੱਖਾਂ ਨੇ ਤੇ ਸੰਗਤਾਂ ਨੇ ਉਸ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਬੰਦਨਾ ਕੀਤੀ ਹੈ।
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨੑੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥ ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥ ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥ {ਪੰਨਾ 968}
ਪਦ ਅਰਥ: ਅਥਾਹੁ = ਜਿਸ ਦੀ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ। ਪਾਰਾਵਾਰਿਆ = ਪਾਰ-ਅਵਾਰ, ਪਾਰਲਾ ਤੇ ਉਰਲਾ ਬੰਨਾ। ਤੂ = ਤੈਨੂੰ। ਭਾਉ = ਪ੍ਰੇਮ। ਤੁਧੁ = ਤੂੰ। ਸਪਰਵਾਰਿਆ = (ਬਾਕੀ ਵਿਕਾਰਾਂ-ਰੂਪ) ਪਰਵਾਰ ਸਮੇਤ। ਪੈਸਕਾਰਿਆ = ਪੇਸ਼ਕਾਰਾ ਕਿਸੇ ਵੱਡੇ ਆਦਮੀ ਦੇ ਆਉਣ ਤੇ ਜੋ ਰੌਣਕ ਉਸ ਦੇ ਸੁਆਗਤ ਲਈ ਕੀਤੀ ਜਾਂਦੀ ਹੈ, ਸੰਗਤਿ-ਰੂਪ ਪਸਾਰਾ।
ਅਰਥ: (ਹੇ ਗੁਰੂ ਰਾਮਦਾਸ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ (ਭਾਵ, ਤੇਰੇ ਗੁਣ ਗਿਣੇ ਨਹੀਂ ਜਾ ਸਕਦੇ; ਤੂੰ ਇਕ ਐਸਾ ਸਮੁੰਦਰ ਹੈਂ ਜਿਸ ਦੀ) ਹਾਥ ਨਹੀਂ ਪੈ ਸਕਦੀ, ਪਾਰਲੇ ਤੇ ਉਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ। ਜਿਨ੍ਹਾਂ ਬੰਦਿਆਂ ਨੇ ਪਿਆਰ ਨਾਲ ਤੇਰਾ ਹੁਕਮ ਮੰਨਿਆ ਹੈ ਤੂੰ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ, ਉਹਨਾਂ ਦੇ ਅੰਦਰੋਂ ਤੂੰ ਲੱਬ, ਲੋਭ, ਕਾਮ, ਕ੍ਰੋਧ, ਮੋਹ ਤੇ ਹੋਰ ਸਾਰੇ ਵਿਕਾਰ ਮਾਰ ਕੇ ਕੱਢ ਦਿੱਤੇ ਹਨ।
(ਹੇ ਗੁਰੂ ਰਾਮਦਾਸ!) ਮੈਂ ਸਦਕੇ ਹਾਂ ਉਸ ਥਾਂ ਤੋਂ ਜਿਥੇ ਤੂੰ ਵੱਸਿਆ। ਤੇਰੀ ਸੰਗਤਿ ਸਦਾ ਅਟੱਲ ਹੈ।
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ {ਪੰਨਾ 968}
ਪਦ ਅਰਥ: ਵੀਚਾਰਿਆ = ਮੈਂ ਸਮਝਿਆ ਹੈ। ਸਾਧਾਰਿਆ = ਟਿਕਾਣੇ ਆਇਆ। ਤੂ = ਤੈਨੂੰ।
ਅਰਥ: (ਹੇ ਗੁਰੂ ਰਾਮਦਾਸ ਜੀ!) ਤੂੰ ਹੀ ਗੁਰੂ ਨਾਨਕ ਹੈਂ, ਤੂੰ ਹੀ ਬਾਬਾ ਲਹਣਾ ਹੈਂ, ਮੈਂ ਤੈਨੂੰ ਹੀ ਗੁਰੂ ਅਮਰਦਾਸ ਸਮਝਿਆ ਹੈ।
(ਜਿਸ ਕਿਸੇ ਨੇ) ਗੁਰੂ (ਰਾਮਦਾਸ) ਦਾ ਦੀਦਾਰ ਕੀਤਾ ਹੈ ਉਸੇ ਦਾ ਮਨ ਤਦੋਂ ਟਿਕਾਣੇ ਆ ਗਿਆ ਹੈ।7।
#SriDarbarSahibJi #Gurbani #ਸਿੱਖ #ਸ੍ਰੀਗੁਰੂਗ੍ਰੰਥਸਾਹਿਬਜੀ #SriGuruGranthSahibJi #SriGuruArjunSahibJi #ਸ੍ਰੀਗੁਰੂਅਰਜੁਨਸਾਹਿਬਜੀ #SriDarbarSahibJi #SriAmritsarSahibJi #SikhKirtan #GurbaniKirtan #ਗੁਰਬਾਣੀਕੀਰਤਨ #ਸਿੱਖਕੀਰਤਨ #ਸਬਦਕੀਰਤਨ #SabadKirtan #GurbaniShabadkirtan #Sikhkaum #KhalsaKaum #SriAmritsarSahib #Khalsa #ਹਰਿ #SriGuruNanakSahibJi #SriDarbarSahib #SriAmritsarSahib #Kirtan #new #SriDarbarSahib #SriAmritsarSahib #Gurbanikirtan #Shabadkirtan #new #SriDarbarSahib #SriAmritsarSahib #Gurbanikirtan #SriDarbarSahibji #Gurbani #SriAmritsarSahibji #ShabadGurbanikirtan #Kirtan #Shabadkirtan #ShabadGurbani #Shabad #forever #GuruSahiban #Punjab #Panjab #Short #Gurbanishorts #Gurbanikirtanshorts #viralshort #Sikh #Sikhi #Sikhism #Khalsa #Sikhkaum #Khalsakaum #WaheguruJi #Vaheguruji #GodisOne #RajKregaKhalsa #BaniGuruGuruHaiBani #best #bestvideo #shortsvideo #gurbanikirtan #shabadkirtan #shabadgurbani #share #subscribe #like #sharethisvideoinworld #sharethisvideo #trending #trendingshorts #wow #amazingkirtan #amazinggurbanikirtan #rasbhinnakirtan #rasbhinnigurbani #mindrelaxing #mindrelaxinggurbani #Gurbaniringtone #mychannel #subscribechannel #1000millionviews #view #seethisvideo #seethisshort #Punjab #Panjab #l10000millionviews #10lakhviews #toponyoutubeshortsvideos #newvideo #short
0 Comments
Top Comments of this video!! :3