PokeVideoPlayer v0.9-rev1 - licensed under gpl3-or-later
Views : 427,453
Genre:
Uploaded At Sep 5, 2022 ^^
warning: returnyoutubedislikes may not be accurate, this is just an estiment ehe :3
Rating : 4.941 (701/47,017 LTDR)
98.53% of the users lieked the video!!
1.47% of the users dislieked the video!!
User score: 97.80- Overwhelmingly Positive
RYD date created : 2024-04-05T18:14:59.942362Z
See in json
@peaceofmind5515
1 year ago
ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਹੈ ਜਦੋਂ ਸੰਪੂਰਨ ਸਿੱਖ ਮਰਿਆਦਾ ਅਨੁਸਾਰ ਕਿਸੇ ਜੋੜੇ ਨੂੰ ਲਾਵਾਂ ਲੈਂਦੇ ਹੋਏ ਦੇਖਦੇ ਹਾਂ। ਨਹੀਂ ਤਾਂ ਅਸੀਂ ਅੱਜ ਕੱਲ ਇੰਨੇ ਨਿਘਾਰ ਵੱਲ ਜਾ ਰਹੇ ਹਾਂ ਕਿ ਦਰਬਾਰ ਸਾਹਿਬ ਅੰਦਰ ਬੈਠ ਕੇ ਵੀ ਸਿਰ ਢੱਕ ਕੇ ਰੱਖਣ ਲਈ ਰਾਗੀ ਸਿੰਘਾਂ ਨੂੰ ਜਾ ਸੇਵਾਦਾਰਾਂ ਨੂੰ ਵਾਰ ਵਾਰ ਕਹਿਣਾ ਪੈਂਦਾ ਹੈ, ਉੱਠਣ ਤੇ ਬੈਠਣ ਲੱਗੇ ਚਾਰਾਂ ਲਾਵਾਂ ਵੇਲੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗੇ ਵੀ ਬਹੁਤ ਲੱਗਦਾ ਹੈ ਕਿ ਜਿਵੇਂ ਕੋਈ ਬਹੁਤ ਹੀ ਮੁਸ਼ਕਿਲ ਕੰਮ ਕਹਿ ਦਿੱਤਾ ਹੋਵੇ ਗ੍ਰੰਥੀ ਸਿੰਘ ਸਾਹਿਬ ਨੇ। ਇੱਕ ਪੈਲੇਸ ਦੇ ਬਾਹਰ ਪਤਾ ਨਹੀਂ ਕਿਸ ਲਈ ਅਰਦਾਸ ਕਰਦੇ ਹਾਂ ਜਦੋਂ ਅਸੀਂ 5 ਮਿੰਟ ਲਈ ਜੁੱਤੀ ਉਤਾਰ ਕੇ ਸਿਰ ਢੱਕ ਕੇ ਸ਼ਾਂਤੀ ਨਾਲ ਅਰਦਾਸ ਵਿਚ ਖੜ੍ਹੇ ਨਹੀਂ ਹੋ ਸਕਦੇ। ਲੋਕਲ ਪਿੰਡਾਂ ਅਤੇ ਸ਼ਹਿਰਾਂ ਦੀਆਂ ਕਮੇਟੀਆਂ ਇੰਨੀਆਂ ਕੁ ਪਤਿਤ ਪੁਣੇ ਤੇ ਉੱਤਰ ਆਈਆਂ ਹਨ ਕਿ ਜੇਕਰ ਕੋਈ ਗ੍ਰੰਥੀ ਸਿੰਘ ਕਹਿ ਵੀ ਦਿੰਦਾ ਹੈ ਕਿ ਜੇਕਰ ਆਪਾਂ ਅਰਦਾਸ ਮੁਤਾਬਕ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਮੈਂ ਉੱਥੇ ਅਰਦਾਸ ਦੀ ਬੇਅਦਬੀ ਨਹੀਂ ਕਰ ਸਕਦਾ, ਕਮੇਟੀਆਂ ਦੇ ਮੈਂਬਰ ਪ੍ਰਧਾਨ ਗ੍ਰੰਥੀ ਸਿੰਘ ਨੂੰ ਕੱਢ ਦੇਣ ਤੱਕ ਦੀ ਧਮਕੀ ਦੇ ਦਿੰਦੇ ਹਨ ਪਰ ਉਹ ਉਸ ਪਰਿਵਾਰ ਨੂੰ ਕਦੀ ਨਹੀਂ ਕਹਿ ਸਕਦੇ ਕਿ ਦੇਖੋ ਗੁਰੂ ਜੀ ਦਾ ਸਤਿਕਾਰ ਸਭ ਤੋਂ ਲਾਜ਼ਮੀ ਹੈ। ਬਾਕੀ ਹੋਰ ਵੀ ਕਈ ਇਹੋ ਜਿਹੀਆਂ ਗੱਲਾਂ ਹਨ ਜਿਹਨਾਂ ਬਾਰੇ ਸਾਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਕਿ ਕੀ ਅਸੀਂ ਇਹ ਸਹੀ ਕਰ ਰਹੇ ਹਾਂ।
ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਇਹੋ ਜਿਹੇ ਜੋੜੇ ਦੇਖ ਕੇ ਆਤਮਾ ਖੁਸ਼ ਹੋ ਜਾਂਦੀ ਹੈ।
93 |